ਅਪਰੈਂਟਿਸ ਨੂੰ ਮਾਨਤਾ ਦੇ ਇਸਦੇ ਆਧਾਰ ‘ਤੇ ਵੱਖਰੀ ਭਰਤੀ ਪ੍ਰਕਿਰਿਆ ਲਾਗੂ ਕਰਨ ਦੀ ਮੰਗ
ਪਟਿਆਲਾ 2 ਜਨਵਰੀ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੌ੍ਹ) ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਵੱਲੋਂ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਧਰਨਾ ਲਗਾਇਆ ਹੋਇਆ ਹੈ ਜਿਸ ਬਾਰ ਜਾਣਕਾਰੀ ਸਾਂਝੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਡਿਪਲੋਮਾ–ਡਿਗਰੀ ਅਪਰੈਂਟਿਸ ਨੂੰ ਮਾਨਤਾ ਅਤੇ ਅਪਰੈਂਟਿਸਸ਼ਿਪ ਦੇ ਆਧਾਰ ‘ਤੇ ਵੱਖਰੀ ਭਰਤੀ ਪ੍ਰਕਿਿਰਆ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬਿਜਲੀ ਬੋਰਡ ਮੁੱਖ ਦਫ਼ਤਰ ਅੱਗੇ ਲੰਬੇ ਸਮੇਂ ਤੋਂ ਸ਼ਾਂਤੀਪੂਰਨ ਤੇ ਲੋਕਤੰਤਰਿਕ ਧਰਨਾ ਜਾਰੀ ਹੈ। ਯੂਨੀਅਨ ਮੈਂਬਰ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਵਿੱਚ ਵੱਖ–ਵੱਖ ਪੋਸਟਾਂ ਦੇ ਅਗੇਂਸਟ ਪ੍ਰੈਕਟਿਕਲ ਟ੍ਰੇਨਿੰਗ ਲੈਂਦੇ ਹਨ ਅਤੇ ਸਕਿਲਡ ਮੈਨਪਾਵਰ ਵਜੋਂ ਤਿਆਰ ਹੁੰਦੇ ਹਨ। ਇਸ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਵੈਲਿਊ ਨੂੰ ਮੰਨਤਾ ਮਿਲਣੀ ਚਾਹੀਦੀ ਹੈ। ਇਸ ਲਈ ਸਾਡੀ ਸਪੱਸ਼ਟ ਮੰਗ ਹੈ ਕਿ ਅਪਰੈਂਟਿਸਸ਼ਿਪ ਦੇ ਆਧਾਰ ‘ਤੇ ਵੱਖਰੀ ਭਰਤੀ ਪ੍ਰਕਿਿਰਆ ਨਿਰਧਾਰਤ ਕੀਤੀ ਜਾਵੇ। ਜਿਵੇਂ ਬਿਜਲੀ ਬੋਰਡ ਵੱਲੋਂ ਸਹਾਇਕ ਲਾਈਨਮੈਨ ਅਪਰੈਂਟਿਸ ਨੂੰ ਯੋਗਤਾ ਦੇ ਆਧਾਰ ‘ਤੇ ਮਾਨਤਾ ਦੇ ਕੇ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਭਰੀਆਂ ਜਾਂਦੀਆਂ ਹਨ, ਓਸੇ ਤਰ੍ਹਾਂ ਡਿਪਲੋਮਾ ਅਤੇ ਡਿਗਰੀ ਅਪਰੈਂਟਿਸ ਧਾਰਕਾਂ ਨੂੰ ਵੀ ਉਨ੍ਹਾਂ ਦੀ ਅਪਰੈਂਟਿਸ ਦੇ ਆਧਾਰ ‘ਤੇ ਵੱਖਰੀਆਂ ਵੈਕੈਂਸੀਆਂ ਦਿੱਤੀਆਂ ਜਾਣ, ਤਾਂ ਜੋ ਅਪਰੈਂਟਿਸਸ਼ਿਪ ਦੀ ਅਸਲ ਵੈਲਿਊ ਸਥਾਪਤ ਹੋ ਸਕੇ।
ਅੱਜ 30 ਦਸੰਬਰ 2025 ਨੂੰ ਪੀਐਸਪੀਸੀਐਲ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਪਿਛਲੇ ਭਰੋਸਿਆਂ ਤੋਂ ਮੁੱਕਰਦਿਆਂ ਇਹ ਕਿਹਾ ਗਿਆ ਕਿ ਸਾਡੇ ਹੱਕ ਵਿੱਚ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਜਾਵੇਗਾ ਜੋ ਕਰਨਾ ਹੈ ਕਰ ਲਓ। ਇਸ ਤੋਂ ਬਾਅਦ ਧਰਨੇ ਦੇ ਮੰਚ ‘ਤੇ ਕੁਝ ਅਧਿਕਾਰੀਆਂ ਵੱਲੋਂ ਧਮਕੀ ਸਹਿਤ ਕਿਹਾ ਗਿਆ ਕਿ ਧਰਨਾ ਨਾ ਖਤਮ ਕਰਨ ਦੀ ਸੂਰਤ ਵਿੱਚ ਇੱਕਲ਼ੇ ਇੱਕੱਲੇ ਮੈਂਬਰ ‘ਤੇ ਪਰਚੇ ਦਰਜ ਕੀਤੇ ਜਾ ਸਕਦੇ ਹਨ, ਕੁਝ ਸੀਆਈਡੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸਿਰਫ਼ ਮੌਖਿਕ ਤੌਰ ‘ਤੇ ਇਹ ਤਾਂ ਕਿਹਾ ਗਿਆ ਕਿ ਮੁੱਦਾ ਕੈਬਿਨੇਟ ਮੀਟਿੰਗ ਵਿੱਚ ਰੱਖਿਆ ਜਾਵੇਗਾ। ਪਰ ਮੇਨੇਜਮੈਂਟ ਵੱਲੋਂ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ, ਜੋ ਟਾਲਮਟੋਲ ਅਤੇ ਅਨਦਿਖੀ ਦਾ ਸਪੱਸ਼ਟ ਸਬੂਤ ਹੈ।
ਮੀਟਿੰਗ ਤੋਂ ਬਾਅਦ ਯੂਨੀਅਨ ਦੇ ਮੈਂਬਰ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ, ਜਿਨ੍ਹਾਂ ਵਿੱਚੋਂ ਇੱਕ ਮੈਂਬਰ ਦੀ ਤਬੀਅਤ ਨਾਜ਼ੁਕ ਹੋਣ ਕਾਰਨ ਯੂਨੀਅਨ ਪ੍ਰਧਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇਹ ਸਥਿਤੀ ਮਾਮਲੇ ਦੀ ਗੰਭੀਰਤਾ ਅਤੇ ਤੁਰੰਤ ਹੱਲ ਦੀ ਲੋੜ ਨੂੰ ਦਰਸਾਉਂਦੀ ਹੈ।
ਅਸੀਂ ਸਪੱਸ਼ਟ ਕਰਦੇ ਹਾਂ ਕਿ ਜੇਕਰ 72 ਘੰਟਿਆਂ ਦੇ ਅੰਦਰ ਨਿਆਂਸੰਗਤ ਅਤੇ ਲਿਖਤੀ ਹੱਲ ਪ੍ਰਦਾਨ ਨਾ ਕੀਤਾ ਗਿਆ, ਤਾਂ ਸੰਘਰਸ਼ ਨੂੰ ਹੋਰ ਤੇਜ਼ ਅਤੇ ਵੱਡੇ ਪੱਧਰ ‘ਤੇ, ਪੂਰੀ ਤਰ੍ਹਾਂ ਲੋਕਤੰਤਰਿਕ ਅਤੇ ਕਾਨੂੰਨੀ ਤਰੀਕਿਆਂ ਨਾਲ ਤੀਬਰ ਕੀਤਾ ਜਾਵੇਗਾ ਅਤੇ ਇਹ 72 ਘੰਟਿਆਂ ਦੀ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਬਦਲਿਆ ਜਾਵੇਗਾ। ਅਪਰੈਂਟਿਸ ਯੁਵਾਂ ਦੇ ਹੱਕਾਂ ਅਤੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦੀ ਨਾ-ਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


No comments
Post a Comment